Patiala: 21 October, 2021

Book exhibition, Essay Writing Competitions and Havan Yajna on Modi Jayanti at M M Modi College
Multani Mal Modi College, Patiala today organised a Hawan Yajna on the occasion of 146th Modi Jayanti. A week long academic and literary programmes and competitions were designed to pay obeisance to Rai Bahadur Seth Multani Mal Modi. The member of Management Committee of the College Prof. Surindra Lal and all staff members attended the ceremony.
While remembering Rai Bahadur Seth Multani Mal Modi, Prof. Surindra Lal, Member Managing Committee said that society should be thankful to his visionary spirit and the commitment to the upliftment of society through education. He told that Seth Gujjar Mal Modi Ji was ahead of his times in establishing this institution which is committed to higher standards of education and learning.
During the week-long celebrations under the supervision of Dr. Khushvinder Kumar, Principal of the college an essay writing competition was organized by the departments of English, Punjabi and Hindi collectively. The students submitted their essays on topics of contemporary relevance such as Post-covid lifestyles, the role of literature in shaping human personality and contemporary life styles and ecological challenges. Dr. Gurdeep Singh Sandhu, head, Punjabi department said that this competition was organized to provide a platform to our students for creative and constructive writing. A large number of students from different departments participated in this event. In this competition first position in English language was won by Dilasha Malhi (BA-II) in Punjabi language by Ramneek Kaur (M.Com-I) and in Hindi language by Archana Shah (BSc-III).
The departments of English and Punjabi also organized a book exhibition in collaboration with the Publication Bureau, Punjabi University, Patiala and with the support of SLM publishers, Patiala. Thousands of books of English and Punjabi literature (Fiction and Non- fiction) and academic books were exhibited in this event to provide classical texts on nominal rates to the students. The exhibition was formally inaugurated by Vice Principal Prof (Mrs) Shailendra Sidhu. She motivated the students to develop habit of reading good and inspiring literature to excel in life. The faculty members and students purchased hundreds of books and appreciated the exhibition.
All the staff members of the college were present in the Havan Yajna ceremony.
 
 
ਮੋਦੀ ਜੈਅੰਤੀ ਦੇ ਮੌਕੇ ਤੇ ਮੋਦੀ ਕਾਲਜ ਵਿਖੇ ਪੁਸਤਕ ਪ੍ਰਦਰਸ਼ਨੀ, ਲੇਖ-ਲਿਖਣ ਮੁਕਾਬਲੇ ਅਤੇ ਹਵਨ ਦਾ ਆਯੋਜਨ
ਪਟਿਆਲਾ: 21 ਅਕਤੂਬਰ, 2021
ਸਥਾਨਕ ਮੁਲਤਾਨੀ ਮੱਲ ਮੋਦੀ, ਕਾਲਜ ਪਟਿਆਲਾ ਵੱਲੋਂ ਕਾਲਜ ਦੇ ਸੰਸਥਾਪਕ ਸ਼੍ਰੀ ਰਾਏ ਬਹਾਦਰ ਸੇਠ ਮੁਲਤਾਨੀ ਮੱਲ ਮੋਦੀ ਜੀ ਦੇ 146ਵੇਂ ਜਨਮ ਦਿਹਾੜੇ ਨੂੰ ਸਮਰਪਿਤ ਆਯੋਜਿਤ ਕੀਤੇ ਸੱਤ ਰੋਜ਼ਾ ਸਮਾਗਮਾਂ ਦੀ ਲੜੀ ਅੱਜ ਪਵਿੱਤਰ ਹਵਨ ਦੇ ਆਯੋਜਨ ਨਾਲ ਸਪੰਨ ਹੋ ਗਈ। ਇਸ ਮੌਕੇ ਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਪ੍ਰੋ. ਸੁਰਿੰਦਰ ਲਾਲ ਅਤੇ ਕਾਲਜ ਦੇ ਸਮੂਹ ਸਟਾਫ ਨੇ ਸ਼ਿਰਕਤ ਕੀਤੀ। ਪ੍ਰੋ. ਸੁਰਿੰਦਰ ਲਾਲ ਜੀ ਨੇ ਇਸ ਮੌਕੇ ਤੇ ਸੇਠ ਮੁਲਤਾਨੀ ਮੱਲ ਮੋਦੀ ਜੀ ਦੀ ਵਿਦਿਅਕ ਖੇਤਰਾਂ ਅਤੇ ਸਮਾਜਿਕ ਦੇਣ ਨੂੰ ਯਾਦ ਕਰਦਿਆਂ ਕਿਹਾ ਕਿ ਸਮਾਜ ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਅਤੇ ਵਿਗਿਆਨਕ ਨਜ਼ਰੀਏ ਦਾ ਸਦਾ ਰਿਣੀ ਰਹੇਗਾ। ਉਹਨਾਂ ਦਾ ਸਿੱਖਿਆ ਪ੍ਰਤੀ ਸਮਰਪਣ ਅਤੇ ‘ਵਿਦਿਆ ਦਾਨ: ਉੱਤਮ ਦਾਨ’ ਦਾ ਫ਼ਲਸਫ਼ਾ ਮੋਦੀ ਕਾਲਜ ਦਾ ਰਾਹ-ਦੁਸੇਰਾ ਬਣਿਆ ਰਹੇਗਾ ਜਿਸ ਦੇ ਆਧਾਰ ਤੇ ਕਾਲਜ ਦਹਾਕਿਆਂ ਤੋਂ ਸਾਰੇ ਸਮਾਜਿਕ ਵਰਗਾਂ ਵਿੱਚ ਗਿਆਨ ਦੀ ਰੌਸ਼ਨੀ ਵੰਡਦਾ ਰਿਹਾ ਹੈ।
ਮੋਦੀ ਜੈਯੰਤੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਦੇ ਤਹਿਤ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਅਗੁਵਾਈ ਵਿੱਚ ਕਾਲਜ ਦੇ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਭਾਸ਼ਾ ਵਿਭਾਗਾਂ ਵੱਲੋਂ ਸਾਂਝੇ ਤੌਰ ਤੇ ਇੱਕ ਲੇਖ- ਲਿਖਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ‘ਉਤਰ ਕਰੋਨਾ ਕਾਲ ਦੀ ਜੀਵਣ ਸ਼ੈਲੀ’, ‘ਮਨੁੱਖੀ ਸ਼ਖਸ਼ੀਅਤ ਉਸਾਰੀ ਵਿੱਚ ਸਾਹਿਤ ਦੀ ਭੂਮਿਕਾ’, ਅਤੇ ‘ਅਜੋਕੀ ਜੀਵਣ ਸ਼ੈਲੀ ਅਤੇ ਵਾਤਾਵਰਣਕ ਚਣੌਤੀਆਂ’ ਵਿਸ਼ੇ ਤੇ ਲੇਖ ਰਚਨਾ ਕੀਤੀ। ਡਾ.ਗੁਰਦੀਪ ਸਿੰਘ, ਮੁਖੀ, ਪੰਜਾਬੀ ਵਿਭਾਗ ਨੇ ਇਸ ਮੌਕੇ ਤੇ ਦੱਸਿਆ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਲਈ ਸਿਰਜਣਾਤਮਿਕ ਤੇ ਉਸਾਰੂ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ। ਇਹਨਾਂ ਮੁਕਾਬਲਿਆਂ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਦਿਲਾਸ਼ਾ ਮੱਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਭਾਸ਼ਾ ਦੀ ਸ਼੍ਰੈਣੀ ਵਿੱਚੋਂ ਰਮਣੀਕ ਕੌਰ, ਐੱਮ.ਕਾਮ ਪਹਿਲਾ ਦੀ ਵਿਦਿਆਰਥਣ ਅਵੱਲ ਰਹੀ ਤੇ ਹਿੰਦੀ ਭਾਸ਼ਾ ਦੇ ਲੇਖ-ਮੁਕਾਬਲੇ ਵਿੱਚ ਪਹਿਲਾ ਸਥਾਨ ਬੀ.ਐੱਸ.ਸੀ ਭਾਗ ਤੀਜਾ ਦੀ ਵਿਦਿਆਰਥਣ ਅਰਚਨਾ ਸਿੰਘ ਨੇ ਪ੍ਰਾਪਤ ਕੀਤਾ।
ਮੋਦੀ ਜੈਯੰਤੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਦੇ ਤਹਿਤ ਹੀ ਕਾਲਜ ਦੇ ਅੰਗਰੇਜ਼ੀ ਤੇ ਪੰਜਾਬੀ ਵਿਭਾਗਾਂ ਵੱਲੋਂ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਐੱਸ. ਐੱਲ. ਅੇੱਮ ਪਬਲਿਸ਼ਰ ਦੇ ਸਹਿਯੋਗ ਨਾਲ ਇੱਕ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਪੁਸਤਕ ਪ੍ਰਦਰਸ਼ਨੀ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕ, ਵਾਰਤਕ ਅਤੇ ਵੱਖ -ਵੱਖ ਚਲੰਤ ਵਿਸ਼ਿਆਂ ਤੋਂ ਬਿਨਾਂ ਅਨੇਕਾਂ ਅਕਾਦਮਿਕ ਕਿਤਾਬਾਂ ਵਿਕਰੀ ਲਈ ਉਪਲਬਧ ਕਰਵਾਈਆਂ ਗਈਆਂ।ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਤੇ ਕਲਾਸਿਕ ਕਿਤਾਬਾਂ ਘੱਟ ਤੋਂ ਘੱਟ ਕੀਮਤ ਤੇ ਮੁਹੱਈਆ ਕਰਵਾਉਣਾ ਸੀ।ਇਸ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਕਾਲਜ ਦੇ ਵਾਈਸ-ਪ੍ਰਿੰਸੀਪਲ ਪ੍ਰੋ.ਸ਼ੈਂਲੇਦਰਾ ਸਿੱਧੂ ਵੱਲੋਂ ਕੀਤਾ ਗਿਆ।ਉਹਨਾਂ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਚੰਗੇ ਸਾਹਿਤ ਨਾਲ ਜੁੜਣ ਦੀ ਪ੍ਰੇਰਣਾ ਦਿੱਤੀ ਤੇ ਕਿਤਾਬਾਂ ਖਰੀਦਣ ਲਈ ਉਤਸ਼ਾਹਿਤ ਕੀਤਾ।ਇਸ ਪ੍ਰਦਰਸ਼ਨੀ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਕਾਫੀ ਕਿਤਾਬਾਂ ਦੀ ਖਰੀਦਦਾਰੀ ਕੀਤੀ।
ਮੋਦੀ ਜੈਯੰਤੀ ਦੇ ਅਵਸਰ ਤੇ ਕਾਲਜ ਦਾ ਸਮੁੱਚਾ ਸਟਾਫ਼ ਹਵਨ ਯਾਜਨਾ ਦੌਰਾਨ ਵਿੱਚ ਹਾਜ਼ਰ ਸੀ।